(Translated by https://www.hiragana.jp/)
ਵਿਕੀਪੀਡੀਆ:ਤਸਦੀਕ ਯੋਗਤਾ: ਰੀਵਿਜ਼ਨਾਂ ਵਿਚ ਫ਼ਰਕ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਵਿਕੀਪੀਡੀਆ:ਤਸਦੀਕ ਯੋਗਤਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Bot: Migrating 1 langlinks, now provided by Wikidata on d:q79951
ਛੋ added Category:Uma 1123 using HotCat
ਟੈਗ: Reverted
ਲਕੀਰ 8: ਲਕੀਰ 8:


[[ਸ਼੍ਰੇਣੀ:ਵਿਕੀਪੀਡੀਆ ਦੀਆਂ ਨੀਤੀਆਂ]]
[[ਸ਼੍ਰੇਣੀ:ਵਿਕੀਪੀਡੀਆ ਦੀਆਂ ਨੀਤੀਆਂ]]
[[ਸ਼੍ਰੇਣੀ:Uma 1123]]

17:53, 22 ਜਨਵਰੀ 2022 ਦਾ ਦੁਹਰਾਅ

ਵਿਕੀਪੀਡੀਆ ਵਿੱਚ ਤਸਦੀਕ ਯੋਗਤਾ ਦਾ ਮਤਲਬ ਹੈ ਕਿ ਲੋਕ, ਜੋ ਵਿਕੀ ਨੂੰ ਸੋਧਦੇ ਜਾਂ ਪੜ੍ਹਦੇ ਹਨ, ਇਹ ਜਾਂਚ ਕਰ ਸਕਣ ਕਿ ਜਾਣਕਾਰੀ ਭਰੋਸੇਯੋਗ ਸਰੋਤ ਤੋਂ ਲਈ ਗਈ ਹੈ। ਵਿਕੀਪੀਡੀਆ ਨਿੱਜੀ ਖੋਜ ਨੂੰ ਪ੍ਰਕਾਸ਼ਿਤ ਨਹੀਂ ਕਰਦਾ। ਇਸ ਦੀ ਸਮੱਗਰੀ ਪਹਿਲਾਂ ਤੋਂ ਪ੍ਰਕਾਸ਼ਿਤ ਸਰੋਤਾਂ ਜ਼ਰੀਏ ਜਾਂਚੀ ਜਾਂਦੀ ਹੈ ਨਾ ਕਿ ਮੈਂਬਰਾਂ ਦੇ ਨਿੱਜੀ ਤਜਰਬਿਆਂ ਜਾਂ ਯਕੀਨਾਂ ਦੇ ਅਧਾਰ ’ਤੇ। ਸਮੱਗਰੀ ਭਰੋਸੇਯੋਗ ਸਰੋਤਾਂ ਨਾਲ਼ ਤਾਅਲੁੱਕ ਰੱਖਦੀ ਹੋਣੀ ਚਾਹੀਦੀ ਹੈ।ਇੱਥੋ ਤੱਕ ਕਿ ਜੇ ਤੁਹਾਨੂੰ ਕਿਸੇ ਗੱਲ ਦੇ ਸੱਚ ਹੋਣ ਦਾ ਪੱਕਾ ਯਕੀਨ ਵੀ ਹੋਵੇ ਤਾਂ ਵੀ ਉਸਨੂੰ ਕਿਸੇ ਸਫ਼ੇ ਵਿੱਚ ਜੋੜਨ ਤੋਂ ਪਹਿਲਾਂ ਉਸ ਦਾ ਕਿਸੇ ਸਰੋਤ ਦੁਆਰਾ ਤਸਦੀਕ ਹੋਣਾ ਜ਼ਰੂਰੀ ਹੈ। ਜੇ ਭਰੋਸੇਯੋਗ ਸਰੋਤ ਆਪਸ ਵਿੱਚ ਕਿਸੇ ਗੱਲ ’ਤੇ ਸਹਿਮਤ ਨਹੀਂ ਤਾਂ ਅਜਿਹੀ ਜਾਣਕਾਰੀ ਉਦਾਸੀਨ ਨਜ਼ਰੀਏ ਤੋਂ ਜੋੜੀ ਜਾਵੇ ਭਾਵ ਪੱਖਪਾਤ ਨਾ ਕੀਤਾ ਜਾਵੇ।

ਵਿਕੀਪੀਡੀਆ ਦੀ ਮੁੱਖ ਥਾਂ ਵਿੱਚ ਜੋੜੀ ਜਾਂਦੀ ਹਰ ਤਰ੍ਹਾਂ ਦੀ ਸਮੱਗਰੀ, ਲੇਖ, ਲਿਸਟਾਂ ਇਤਿਆਦਿ, ਤਸਦੀਕ ਯੋਗ ਹੋਣੀ ਚਾਹੀਦੀ ਹੈ। ਕੋਈ ਵੀ ਸਮੱਗਰੀ ਜਿਸ ਦਾ ਸਰੋਤ ਨਹੀਂ ਦਿੱਤਾ ਗਿਆ, ਮਿਟਾਈ ਜਾ ਸਕਦੀ ਹੈ ਅਤੇ ਜ਼ਿੰਦਾ ਇਨਸਾਨਾ ਸੰਬੰਧੀ ਬਿਨਾਂ ਸਰੋਤ ਦੀ ਸਮੱਗਰੀ ਤਾਂ ਫ਼ੌਰਨ ਹਟਾਉਣ ਜਾਂ ਮਿਟਾਉਣਯੋਗ ਹੈ। ਤਸਦੀਕ ਯੋਗਤਾ, ਕੋਈ ਨਿੱਜੀ ਖੋਜ ਨਹੀਂ ਅਤੇ ਉਦਾਸੀਨ ਨਜ਼ਰੀਆ ਵਿਕੀਪੀਡੀਆ ਦੀ ਸਮੱਗਰੀ ਦੀਆਂ ਤਿੰਨ ਬੁਨਿਆਦੀ ਨੀਤੀਆਂ ਹਨ।ਵਿਕੀ ਦੀ ਸਮੱਗਰੀ ਰੱਖਣਯੋਗ ਜਾਂ ਮਿਟਾਉਣਯੋਗ ਹੋਣ ਦਾ ਫ਼ੈਸਲਾ ਇਹ ਤਿੰਨੇ ਮਿਲ ਕੇ ਕਰਦੀਆਂ ਹਨ, ਸੋ ਮੈਂਬਰਾਂ ਨੂੰ ਇਹਨਾਂ ਤਿੰਨਾਂ ਤੋਂ ਚੰਗੀ ਤਰ੍ਹਾਂ ਜਾਣੂ ਹੋਣਾ ਚਾਹੀਦਾ ਹੈ।

ਇਹ ਵੀ ਵੇਖੋ