(Translated by https://www.hiragana.jp/)
ਹੀਰਾ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਹੀਰਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਛਪਣਯੋਗ ਸੰਸਕਰਣ ਹੁਣ ਸਮਰਥਿਤ ਨਹੀਂ ਹੈ ਅਤੇ ਇਸ ਵਿੱਚ ਰੈਂਡਰਿੰਗ ਗਲਤੀਆਂ ਹੋ ਸਕਦੀਆਂ ਹਨ। ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਬੁੱਕਮਾਰਕਸ ਨੂੰ ਅੱਪਡੇਟ ਕਰੋ ਅਤੇ ਕਿਰਪਾ ਕਰਕੇ ਇਸਦੀ ਬਜਾਏ ਡਿਫੌਲਟ ਬ੍ਰਾਊਜ਼ਰ ਪ੍ਰਿੰਟ ਫੰਕਸ਼ਨ ਦੀ ਵਰਤੋਂ ਕਰੋ।
ਇੱਕ ਗੋਲ ਤਰਾਸਿਆ ਚਮਕੀਲਾ ਹੀਰਾ ਮੁੰਦਰੀ ਵਿੱਚ ਨਗ ਪਾਇਆ

ਹੀਰਾ ਇੱਕ ਪਾਰਦਰਸ਼ੀ ਰਤਨ ਹੈ। ਇਹ ਰਾਸਾਇਣਕ ਤੌਰ ਤੇ ਕਾਰਬਨ ਦਾ ਸ਼ੁੱਧਤਮ ਰੂਪ ਹੈ। ਹੀਰੇ ਵਿੱਚ ਹਰ ਇੱਕ ਕਾਰਬਨ ਪਰਮਾਣੂ ਚਾਰ ਹੋਰ ਕਾਰਬਨ ਪਰਮਾਣੂਆਂ ਦੇ ਨਾਲ ਸਹਿ-ਸੰਯੋਜਕੀ ਬੰਧਨਾਂ ਦੁਆਰਾ ਜੁੜਿਆ ਰਹਿੰਦਾ ਹੈ। ਕਾਰਬਨ ਪਰਮਾਣੂਆਂ ਦੇ ਬਾਹਰੀ ਆਰਬਿਟ ਵਿੱਚ ਮੌਜੂਦ ਚਾਰੇ ਇਲੈਕਟਰਾਨ ਸਹਿ-ਸੰਯੋਜਕੀ ਬੰਧਨਾਂ ਵਿੱਚ ਭਾਗ ਲੈ ਲੈਂਦੇ ਹਨ ਅਤੇ ਇੱਕ ਵੀ ਇਲੈਕਟਰਾਨ ਸੁਤੰਤਰ ਨਹੀਂ ਹੁੰਦਾ ਹੈ। ਇਸ ਲਈ ਹੀਰਾ ਤਾਪ ਅਤੇ ਬਿਜਲੀ ਦਾ ਕੁਚਾਲਕ ਹੁੰਦਾ ਹੈ। ਹੀਰੇ ਵਿੱਚ ਸਾਰੇ ਕਾਰਬਨ ਪਰਮਾਣੂ ਬਹੁਤ ਹੀ ਸ਼ਕਤੀਸ਼ਾਲੀ ਸਹਿ-ਸੰਯੋਜਕੀ ਬੰਧਨਾਂ ਦੁਆਰਾ ਜੁੜੇ ਹੁੰਦੇ ਹਨ, ਇਸ ਲਈ ਇਹ ਬਹੁਤ ਕਠੋਰ ਹੁੰਦਾ ਹੈ। ਹੀਰਾ ਪ੍ਰਾਕਿਰਤਕ ਪਦਾਰਥਾਂ ਵਿੱਚ ਸਭ ਤੋਂ ਕਠੋਰ ਪਦਾ‍ਰਥ ਹੈ। ਇਸਦੀ ਕਠੋਰਤਾ ਦੇ ਕਾਰਨ ਇਸਦਾ ਪ੍ਰਯੋਗ ਕਈ ਉਦਯੋਗਾਂ ਅਤੇ ਗਹਿਣੇ ਤਰਾਸਣ ਵਿੱਚ ਕੀਤਾ ਜਾਂਦਾ ਹੈ। ਹੀਰੇ ਕੇਵਲ ਸਫੇਦ ਹੀ ਨਹੀਂ ਹੁੰਦੇ ਅਸ਼ੁੱਧੀਆਂ ਦੇ ਕਾਰਨ ਇਸ ਦਾ ਸ਼ੇਡ ਨੀਲਾ, ਲਾਲ, ਸੰਤਰੀ, ਪੀਲਾ, ਹਰਾ ਅਤੇ ਕਾਲ਼ਾ ਹੁੰਦਾ ਹੈ। ਹਰਾ ਹੀਰਾ ਸਭ ਤੋਂ ਅਨੋਖਾ ਹੈ। ਹੀਰੇ ਨੂੰ ਜੇਕਰ ਓਵਨ ਵਿੱਚ ੭੬੩ ਡਿਗਰੀ ਸੇਲਸੀਅਸ ਉੱਤੇ ਗਰਮ ਕੀਤਾ ਜਾਵੇ, ਤਾਂ ਇਹ ਜਲਕੇ ਕਾਰਬਨ ਡਾਇ-ਆਕਸਾਈਡ ਬਣ ਜਾਂਦਾ ਹੈ ਅਤੇ ਬਿਲਕੁਲ ਹੀ ਰਾਖ ਨਹੀਂ ਬਚਦੀ।[1]

ਹਵਾਲੇ

  1. "Diamond". WebMineral.