ਅਬਦੁਸ ਸਲਾਮ
ਅਬਦੁਸ ਸਲਾਮ (ਉਰਦੂ: محمد عبد السلام; 29 ਜਨਵਰੀ 1926 – 21 ਨਵੰਬਰ 1996) ਇੱਕ ਪਾਕਿਸਤਾਨੀ ਸਿਧਾਂਤਕ ਭੌਤਿਕ ਵਿਗਿਆਨੀ[1] ਸੀ। ਉਸਨੇ 1979 ਈ. ਵਿੱਚ ਭੌਤਿਕ ਵਿਗਿਆਨ ਵਿੱਚ ਯੋਗਦਾਨ ਲਈ ਨੋਬਲ ਪੁਰਸਕਾਰ ਜਿੱਤਿਆ। ਉਹ ਨੋਬਲ ਇਨਾਮ ਜਿੱਤਣ ਵਾਲਾ ਪਹਿਲਾ ਪਾਕਿਸਤਾਨੀ ਬਣਿਆ। ਉਹ ਮਿਸਰ ਦੇ ਅਨਵਰ ਅਲ ਸਾਦਤ ਤੋਂ ਬਾਅਦ ਨੋਬਲ ਇਨਾਮ ਜਿੱਤਣ ਵਾਲਾ ਦੂਜਾ ਮੁਸਲਮਾਨ ਸੀ।ਅਬਦੁਸ ਸਲਾਮ ਪਹਿਲਾ ਪੰਜਾਬੀ ਤੇ ਹੁਣ ਤਕ ਦਾ ਆਖਰੀ ਪੰਜਾਬੀ ਹੈ, ਜਿਸ ਨੇ ਨੋਬੇਲ ਇਨਾਮ ਜਿੱਤਿਆ।[2]
ਸਲਾਮ 1960 ਤੋਂ 1974 ਤੱਕ ਪਾਕਿਸਤਾਨ ਸਰਕਾਰ ਦਾ ਵਿਗਿਆਨਿਕ ਸਲਾਹਕਾਰ ਰਿਹਾ ਅਤੇ ਉਸ ਨੇ ਪਾਕਿਸਤਾਨ ਵਿੱਚ ਵਿਗਿਆਨ ਦੇ ਬੁਨਿਆਦੀ ਢਾਂਚੇ ਦੇ ਨਿਰਮਾਣ ਵਿੱਚ ਵੱਡੀ ਅਤੇ ਪ੍ਰਭਾਵਸ਼ਾਲੀ ਭੂਮਿਕਾ ਨਿਭਾਈ।[3]
ਜ਼ਿੰਦਗੀ
[ਸੋਧੋ]ਡਾਕਟਰ ਅਬਦੁਸ ਸਲਾਮ 29 ਜਨਵਰੀ 1926 ਨੂੰ ਮੌਜ਼ਾ ਸਨਤੋਕ ਦਾਸ ਜ਼ਿਲ੍ਹਾ ਸਾਹੀਵਾਲ ਵਿੱਚ ਪੈਦਾ ਹੋਇਆ ਸੀ। ਝੰਗ ਤੋਂ ਮੁੱਢਲੀ ਤਾਲੀਮ ਹਾਸਲ ਕਰਨ ਦੇ ਬਾਦ ਉਸ ਨੇ ਗੌਰਮਿੰਟ ਕਾਲਜ ਲਾਹੌਰ ਤੋਂ ਐਮ ਐਸ ਸੀ ਕੀਤੀ। ਐਮ ਐਸ ਸੀ ਵਿੱਚ ਅੱਵਲ ਰਹਿਣ ਤੇ ਉਸਨੂੰ ਕੈਂਬਰਿਜ ਯੂਨੀਵਰਸਿਟੀ ਨੇ ਉਚੇਰੀ ਤਾਲੀਮ ਲਈ ਸਕਾਲਰਸ਼ਿਪ ਦੇ ਦਿੱਤਾ। ਇਸ ਲਈ 1946 ਵਿੱਚ ਉਹ ਕੈਂਬਰਿਜ ਚਲਾ ਗਿਆ ਜਿਥੋਂ ਉਸ ਨੇ ਸਿਧਾਂਤਕ ਫਿਜ਼ਿਕਸ ਵਿੱਚ ਪੀ ਐਚ ਡੀ ਕੀਤੀ। 1951 ਵਿੱਚ ਉਹ ਵਤਨ ਵਾਪਸ ਆ ਗਿਆ ਅਤੇ ਪਹਿਲਾਂ ਗੌਰਮਿੰਟ ਕਾਲਜ ਲਾਹੌਰ ਅਤੇ ਫਿਰ ਪੰਜਾਬ ਯੂਨੀਵਰਸਿਟੀ ਵਿੱਚ ਪੜ੍ਹਾਉਣ ਲੱਗਿਆ। 1954 ਵਿੱਚ ਉਹ ਦੁਬਾਰਾ ਇੰਗਲਿਸਤਾਨ ਚਲਾ ਗਿਆ। ਉਥੇ ਵੀ ਉਹ ਸਿਖਾਉਣ ਦੇ ਖੇਤਰ 'ਨਾਲ ਸਬੰਧਤ ਸੀ। 1964 ਵਿੱਚ ਉਸ ਨੇ ਇਟਲੀ ਦੇ ਸ਼ਹਿਰ ਟਰੈਸਟ ਵਿੱਚ ਸਿਧਾਂਤਕ ਫਿਜ਼ਿਕਸ ਵਾਸਤੇ ਇੰਟਰਨੈਸ਼ਨਲ ਸੈਂਟਰ ਦੀ ਬੁਨਿਆਦ ਰੱਖੀ।
21 ਨਵੰਬਰ 1996 ਨੂੰ ਡਾਕਟਰ ਅਬਦੁਸ ਸਲਾਮ ਦੀ ਲੰਦਨ ਵਿੱਚ ਮੌਤ ਹੋ ਗਈ।
ਹਵਾਲੇ
[ਸੋਧੋ]- ↑ Rizvi, Murtaza (21 November 2011). "Salaam Abdus Salam". The Dawn Newspapers. Archived from the original on 17 ਫ਼ਰਵਰੀ 2012. Retrieved 27 December 2014.
Mohammad Abdus Salam (1926–1996) was his full name, which may add to the knowledge of those who wish he was either not Ahmadi or Pakistani. He was the guiding spirit and founder of Pakistan's atomic bomb programme as well as Pakistan Atomic Energy Commission and Space and Upper Atmosphere Research Commission (SUPARCO).
{{cite web}}
: Unknown parameter|dead-url=
ignored (|url-status=
suggested) (help) - ↑ ਕੱਟੂ, ਡਾ. ਪਰਮਜੀਤ ਸਿੰਘ (2020-01-29). "ਨੋਬੇਲ ਇਨਾਮ ਜੇਤੂ ਬੇਵਤਨਾ ਪੰਜਾਬੀ". Punjabi Tribune Online. ਪੰਜਾਬੀ ਟ੍ਰਿਬਿਊਨ. Archived from the original on 2020-03-29. Retrieved 2020-01-29.
- ↑ Riazuddin (21 November 1998). "Physics in Pakistan". ICTP. Retrieved 2011.
{{cite web}}
: Check date values in:|accessdate=
(help)