(Translated by https://www.hiragana.jp/)
ਖਲੀਫਾ ਰਾਸ਼ੀਦਾ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਖਲੀਫਾ ਰਾਸ਼ੀਦਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਖਲੀਫਾ ਰਾਸ਼ੀਦੂਨ ਤੋਂ ਮੋੜਿਆ ਗਿਆ)

ਖਲੀਫਾ ਰਾਸ਼ੀਦਾ (ਅਰਬੀ: اَلْخِلَافَةُ ٱلرَّاشِدَةُ‎, ਅਲ-ਖਲੀਫਾ ਅਰ-ਰਾਸ਼ੀਦਾ) ਉਹਨਾਂ ਚਾਰ ਮੁੱਖ ਖਲੀਫਿਆਂ 'ਚੋਂ ਸਭ ਤੋਂ ਪਹਿਲਾ ਖਲੀਫਾ ਸੀ ਜੋ ਕਿ ਇਸਲਾਮੀ ਪੈਗੰਬਰ ਮੁਹੰਮਦ ਦੇ ਅਕਾਲ ਚਲਾਣੇ ਤੋਂ ਬਾਅਦ ਹੋਂਦ ਵਿੱਚ ਆਏ ਸਨ। 632 ਈਃ (ਹਿਜ਼ਰੀ 11) ਵਿੱਚ ਮੁਹੰਮਦ ਦੇ ਅਕਾਲ ਚਲਾਣੇ ਮਗਰੋਂ ਇਸਦਾ ਸ਼ਾਸਨ ਚਾਰ ਖਲੀਫਿਆਂ (ਉੱਤਰਾਧਿਕਾਰੀਆਂ) ਵੱਲੋਂ ਚਲਾਇਆ ਗਿਆ ਸੀ। ਇਹਨਾਂ ਖਲੀਫਿਆਂ ਨੂੰ ਸੁੰਨੀ ਇਸਲਾਮ ਵਿੱਚ ਰਾਸ਼ੀਦੂਨ ਵਜੋਂ ਜਾਣਿਆ ਜਾਂਦਾ ਹੈ ਜਿਸਦਾ ਅਰਥ "ਸਹੀ ਮਾਰਗ 'ਤੇ ਚੱਲਣ ਵਾਲੇ" ਖਲੀਫੇ (اَلْخُلَفَاءُ ٱلرَّاشِدُونَ ਅਲ-ਖੁਲਫਾ ਅਰ-ਰਾਸ਼ੀਦਾ) ਹੈ।