(Translated by https://www.hiragana.jp/)
ਨੀਰੂ ਬਾਜਵਾ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਨੀਰੂ ਬਾਜਵਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਨੀਰੂ ਬਾਜਵਾ
ਜਨਮ
ਅਰਸ਼ਬੀਰ ਕੌਰ ਬਾਜਵਾ

(1980-08-26) 26 ਅਗਸਤ 1980 (ਉਮਰ 43)
ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ
ਪੇਸ਼ਾਅਭਿਨੇਤਰੀ, ਨਿਰਮਾਤਾ
ਸਰਗਰਮੀ ਦੇ ਸਾਲ1998 – ਹੁਣ ਤੱਕ
ਜੀਵਨ ਸਾਥੀਹੈਰੀ ਜਵੰਧਾ
ਬੱਚੇ3
ਮਾਤਾ-ਪਿਤਾਜਸਵੰਤ ਸਿੰਘ ਬਾਜਵਾ (ਪਿਤਾ)
ਸੁਰਿੰਦਰ ਕੌਰ ਬਾਜਵਾ (ਮਾਤਾ)

ਨੀਰੂ ਬਾਜਵਾ (ਜਨਮ 26 ਅਗਸਤ 1980) ਇੱਕ ਕੈਨੇਡੀਅਨ ਅਭਿਨੇਤਰੀ, ਨਿਰਦੇਸ਼ਕ ਅਤੇ ਨਿਰਮਾਤਾ ਹੈ ਜਿਸਨੇ ਭਾਰਤੀ ਸਿਨੇਮਾ ਵਿੱਚ ਮੁੱਖ ਤੌਰ 'ਤੇ ਪੰਜਾਬੀ ਅਤੇ ਹਿੰਦੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਉਸਨੇ 1998 ਵਿੱਚ ਦੇਵ ਆਨੰਦ ਦੀ ਬਾਲੀਵੁੱਡ ਫ਼ਿਲਮ ਮੈਂ ਸੋਲ੍ਹਾ ਬਰਸ ਕੀ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਦ ਕਈ ਸਾਲ ਹਿੰਦੀ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ ਅਤੇ 2003 ਵਿੱਚ ਪਹਿਲੀ ਪੰਜਾਬੀ ਫ਼ਿਲਮ ਅਸਾਂ ਨੂੰ ਮਾਣ ਵਤਨਾਂ ਦਾ ਨਾਲ ਪੰਜਾਬੀ ਸਿਨੇ ਜਗਤ ਵਿੱਚ ਪੈਰ ਧਰਿਆ।

ਮੁੱਢਲਾ ਜੀਵਨ

[ਸੋਧੋ]

ਨੀਰੂ ਬਾਜਵਾ ਦਾ ਜਨਮ ਵੈਨਕੂਵਰ(ਕਨੇਡਾ) ਵਿੱਚ 26 ਅਗਸਤ,1980 ਨੂੰ ਸਰਦਾਰ ਜਸਵੰਤ ਸਿੰਘ ਬਾਜਵਾ ਤੇ ਸੁਰਿੰਦਰ ਕੌਰ ਬਾਜਵਾ ਦੇ ਘਰ ਹੋਇਆ। ਉਸਦੀਆਂ ਦੋ ਭੈਣਾਂ ਰੁਬੀਨਾ ਬਾਜਵਾ, ਸਬਰੀਨਾ ਬਾਜਵਾ ਤੇ ਭਰਾ ਸੁਹੇਲ ਬਾਜਵਾ ਹਨ। ਡਾਕੂਮੈਂਟਰੀ ਬੌਲੀਵੁੱਡ ਬਾਊਂਡ ਵਿੱਚ ਉਸਨੇ ਦੱਸਿਆ ਕਿ ਉਹ ਹਾਈ ਸਕੂਲ ਪਾਸ ਹੈ ਤੇ ਉਸਦੀ ਸ਼ੁਰੂ ਤੋਂ ਹੀ ਪੜ੍ਹਾਈ ਵਿੱਚ ਰੁਚੀ ਨਹੀਂ ਸੀ ਤੇ ਉਸਦੀ ਦਿਲੀ ਇੱਛਾ ਸੀ ਕਿ ਕਦੋਂ ਉਹ ਮੁੰਬਈ ਜਾਵੇ ਤੇ ਆਪਣੇ ਫ਼ਿਲਮੀ ਸਫ਼ਰ ਦੀ ਸ਼ੁਰੂਆਤ ਕਰੇ।

ਕੈਰੀਅਰ

[ਸੋਧੋ]

ਨੀਰੂ ਬਾਜਵਾ ਨੇ ਦੇਵ ਆਨੰਦ ਨਿਰਮਿਤ ਫ਼ਿਲਮ ਮੈਂ ਸੋਲ੍ਹਾ ਬਰਸ ਕੀ (1998) ਨਾਲ ਆਪਣੇ ਫ਼ਿਲਮੀ ਸਫਰ ਦੀ ਸ਼ੁਰੂਆਤ ਕੀਤੀ। 2003 'ਚ ਉਸਦੀ ਪਹਿਲੀ ਪੰਜਾਬੀ ਫ਼ਿਲਮ ਅਸਾਂ ਨੂੰ ਮਾਂਣ ਵਤਨਾਂ ਦਾ ਵਿੱਚ ਰਿਲੀਜ਼ ਹੋਈ। 2005 'ਚ ਨੀਰੂ ਨੇ ਦੂਰਦਰਸ਼ਨ ਦੇ ਟੀਵੀ ਸੀਰੀਅਲ ਹਰੀ ਮਿਰਚ ਲਾਲ ਮਿਰਚ ਵਿੱਚ ਕੰਮ ਕੀਤਾ। ਇਸ ਤੋਂ ਬਾਦ ਜੀ ਟੀਵੀ ਚੈਨਲ ਦੇ ਸੀਰਅਲ ਅਸਤਿਤਵ-ਏਕ ਪ੍ਰੇਮ ਕਹਾਨੀ, ਸਟਾਰ ਪਲੱਸ ਦੇ ਜੀਤ ਅਤੇ ਸਟਾਰ ਵਨ ਦੇ ਗਨਜ਼ ਐਂਡ ਰੋਜ਼ਸ ਵਿੱਚ ਭੂਮਿਕਾਵਾਂ ਨਿਭਾਈਆਂ। 2006 'ਚ ਉਸਦੀ ਪੰਜਾਬੀ ਗਾਇਕ ਤੇ ਅਭਿਨੇਤਾ ਹਰਭਜਨ ਨਾਲ ਪੰਜਾਬੀ ਫ਼ਿਲਮ ਦਿਲ ਆਪਣਾ ਪੰਜਾਬੀ ਆਈ। ਇਹ ਫ਼ਿਲਮ ਬਾਕਸ ਆਫਿਸ 'ਤੇ ਬਹੁਤ ਜ਼ਿਆਦਾ ਸਫਲ ਰਹੀ। 2009 ਵਿੱਚ ਮੁੰਡੇ ਯੂਕੇ ਦੇ ਤੇ ਪੀਰੀਅਡ ਪੰਜਾਬੀ ਫ਼ਿਲਮ ਹੀਰ ਰਾਂਝਾ ਆਈ।

2010 ਵਿੱਚ ਟਿਪਸ ਕੰਪਨੀ ਦੁਆਰਾ ਬਣਾਈ ਗਈ ਫ਼ਿਲਮ ਮੇਲ ਕਰਾ ਦੇ ਰੱਬਾ ਨੇ ਵਪਾਰਕ ਪੱਧਰ 'ਤੇ ਕਮਾਈ ਪੱਖੋਂ ਨਵੇਂ ਰਿਕਾਰਡ ਕਾਇਮ ਕੀਤੇ। ਇਸ ਫ਼ਿਲਮ ਵਿੱਚ ਨੀਰੂ ਬਾਜਵਾ ਨੇ ਜਿੰਮੀ ਸ਼ੇਰਗਿੱਲ ਨਾਲ ਮੁੱਖ ਭੂਮਿਕਾ ਨਿਭਾਈ। ਇਸੇ ਸਾਲ ਹੀ ਉਸਦੀਆਂ ਦੋ ਹਿੰਦੀ ਫ਼ਿਲਮਾਂ ਪ੍ਰਿੰਸ ਤੇ ਫੂੰਕ ਵੀ ਰਿਲੀਜ਼ ਹੋਈਆਂ। ਜੀਹਨੇ ਮੇਰਾ ਦਿਲ ਲੁੱਟਿਆ ਫ਼ਿਲਮ 2011 ਵਿੱਚ ਰਿਲੀਜ਼ ਹੋਈ, ਇਸ ਪੰਜਾਬੀ ਫ਼ਿਲਮ ਵਿੱਚ ਨੀਰੂ ਨਾਲ ਦਿਲਜੀਤ ਦੁਸਾਂਝ ਤੇ ਗਿੱਪੀ ਗਰੇਵਾਲ ਨੇ ਮੁੱਖ ਰੋਲ ਅਦਾ ਕੀਤਾ। ਇਹ ਫ਼ਿਲਮ ਵੀ ਬਹੁਤ ਸਫਲ ਰਹੀ। ਹਿੰਦੀ ਫ਼ਿਲਮ ਮਿਲੇ ਨਾ ਮਿਲੇ ਹਮ ਵੀ 2011 'ਚ ਹੀ ਪਰਦਾਪੇਸ਼ ਹੋਈ। ਸਾਲ 2012 ਵਿੱਚ ਦਿਲਜੀਤ ਦੁਸਾਂਝ ਨਾਲ ਡਾਇਰੈਕਟਰ ਅਨੁਰਾਗ ਸਿੰਘ ਦੀ ਫ਼ਿਲਮ ਜੱਟ ਐਂਡ ਜੂਲੀਅਟ ਵਿੱਚ ਕੰਮ ਕੀਤਾ । ਇਸ ਫ਼ਿਲਮ ਨੇ ਬਾਕਸ ਆਫਿਸ 'ਤੇ ਨਵੇਂ ਕੀਰਤੀਮਾਨ ਸਥਾਪਤ ਕੀਤੇ। ਪਤਾ ਨੀ ਰੱਬ ਕਿਹੜਿਆਂ ਰੱਬ ਕਿਹੜਿਆਂ ਰੰਗਾ ਵਿੱਚ ਰਾਜ਼ੀ ਤੇ ਪਿੰਕੀ ਮੋਗੇ ਵਾਲੀ ਵੀ 2012 ਵਿੱਚ ਰਿਲੀਜ਼ ਹੋਈਆਂ ।

ਜਨਵਰੀ 2013 ਵਿੱਚ, ਬਾਜਵਾ ਨੇ ਬਹੁ-ਸਿਤਾਰਿਆਂ ਦੀ ਪੰਜਾਬੀ ਫ਼ਿਲਮ ਸਾਡੀ ਲਵ ਸਟੋਰੀ ਵਿੱਚ ਮਹਿਮਾਨ ਭੂਮਿਕਾ ਨਿਭਾਈ। ਜਿੰਮੀ ਸ਼ੇਰਗਿੱਲ ਪ੍ਰੋਡਕਸ਼ਨਜ਼ ਦੁਆਰਾ ਨਿਰਮਿਤ, ਧੀਰਜ ਰਤਨ ਦੁਆਰਾ ਨਿਰਦੇਸ਼ਤ ਇਸ ਫ਼ਿਲਮ ਵਿੱਚ ਦਿਲਜੀਤ ਦੁਸਾਂਝ, ਅਮਰਿੰਦਰ ਗਿੱਲ ਅਤੇ ਸੁਰਵੀਨ ਚਾਵਲਾ ਨੇ ਮੁੱਖ ਭੂਮਿਕਾਵਾਂ ਅਦਾ ਕੀਤੀਆਂ ਸਨ। ਉਸ ਨੇ ਜੱਟ ਅਤੇ ਜੂਲੀਅਟ 2 ਫ਼ਿਲਮ ਵਿੱਚ ਫਿਰ ਦਿਲਜੀਤ ਦੁਸਾਂਝ ਦੇ ਨਾਲ ਜੋੜੀ ਬਣਾਈ ਜਿਸ ਨੇ ਪੰਜਾਬੀ ਸਿਨੇਮਾ 'ਚ ਪਹਿਲੇ ਦਿਨ ਦੀ ਕੋਲੈਕਸ਼ਨ ਦਾ ਰਿਕਾਰਡ ਤੋੜ ਦਿੱਤਾ।[1] ਅਗਸਤ, 2013 ਵਿੱਚ, ਉਸ ਦੀ ਫ਼ਿਲਮ, "ਨੌਟੀ ਜੱਟਸ" ਰਿਲੀਜ਼ ਹੋਈ, ਜਿਸ ਵਿੱਚ ਉਸ ਨੇ ਬੀਨੂੰ ਢਿੱਲੋਂ, ਆਰੀਅਨ ਬੱਬਰ ਅਤੇ ਰੌਸ਼ਨ ਪ੍ਰਿੰਸ ਦੇ ਨਾਲ ਕੰਮ ਕੀਤਾ।।[2] ਆਰ.ਐੱਸ.ਵੀ.ਪੀ ਅਕਤੂਬਰ ਮਹੀਨੇ ਰਿਲੀਜ਼ ਹੋਈ। 2014 ਵਿੱਚ ਦਿਲ ਵਿਲ ਪਿਆਰ ਵਿਆਰ, ਆ ਗਏ ਮੁੰਡੇ ਯੂਕੇ ਦੇ, ਤੇ ਪਰੌਪਰ ਪਟੋਲਾ ਆਈਆਂ। ਅਗਲੇ ਸਾਲ ਦਿਲਜੀਤ ਦੁਸਾਂਝ ਨਾਲ ਸਰਦਾਰ ਜੀ ਆਈ।

ਸਾਲ 2016 ਵਿੱਚ ਨੀਰੂ ਬਾਜਵਾ ਨਿਰਮਾਤਾ ਵਜੋਂ ਸਾਹਮਣੇ ਆਈ, ਉਸ ਦੁਆਰਾ ਨਿਰਮਤ ਫ਼ਿਲਮ ਚੰਨੋ-ਕਮਲੀ ਯਾਰ ਦੀ ਵਿੱਚ ਉਸਨੇ ਮੁੱਖ ਭੂਮਿਕਾ ਨਿਭਾਈ।2017 ‘ਚ ਜਿੰਮੀ ਸ਼ੇਰਗਿੱਲ ਤੇ ਸਰਗੁਣ ਮਹਿਤਾ ਨਾਲ ਜਿੰਦੂਆ ਰਿਲੀਜ਼ ਹੋਈ, ਇਸ ਫ਼ਿਲਮ ਵਿੱਚ ਨੀਰੂ ਬਾਜਵਾ ਨੇ ਕਨੇਡਾ ਜੰਮਪਲ ਮੁਟਿਆਰ ਦਾ ਰੋਲ ਅਦਾ ਕੀਤਾ। ਸਾਲ 2018 ‘ਚ ਨੀਰੂ ਬਾਜਵਾ ਨਿਰਮਤ ਤੇ ਅਭਿਨੀਤ ਇੱਕ ਹੋਰ ਫ਼ਿਲਮ ਲੌਂਗ ਲਾਚੀ ਆਈ। ਇਸ ਫ਼ਿਲਮ ‘ਚ ਫ਼ਿਲਮ ਨਿਰਦੇਸ਼ਕ ਅੰਬਰਦੀਪ ਸਿੰਘ ਤੇ ਗਾਇਕ ਐਮੀ ਵਿਰਕ ਨੇ ਮੁੱਖ ਭੂਮਿਕਾਵਾਂ ਨਿਭਾਈਆਂ। ਆਟੇ ਦੀ ਚਿੜੀ ਫ਼ਿਲਮ ਅਕਤੂਬਰ ਮਹੀਨੇ ਰਿਲੀਜ਼ ਹੋਈ। ਅਗਲੇ ਸਾਲ ਤਰਸੇਮ ਜੱਸੜ ਨਾਲ ਪਹਿਲੀ ਵਾਰ ਬਾਜਵਾ ਨੇ ਊੜਾ ਐੜਾ ਫ਼ਿਲਮ ‘ਚ ਕੰਮ ਕੀਤਾ। ਦਿਲਜੀਤ ਦੁਸਾਂਝ ਨਾਲ ਆਈ ਸਫਲ ਫ਼ਿਲਮ ਛੜਾ ਜੂਨ ਮਹੀਨੇ ਰਿਲੀਜ਼ ਹੋਈ।

2021 ‘ਚ ਗਿੱਪੀ ਗਰੇਵਾਲ ਦੁਆਰਾ ਨਿਰਮਤ ਫ਼ਿਲਮ ਪਾਣੀ ਚ ਮਧਾਣੀ ਵਿੱਚ ਨੀਰੂ ਬਾਜਵਾ ਤੇ ਗਿੱਪੀ ਗਰੇਵਾਲ ਦੀ ਜੋੜੀ 10 ਸਾਲ ਬਾਦ ਇਕੱਠਿਆਂ ਦਿਖਾਈ ਦਿੱਤੀ। ਸ਼ਾਵਾ ਨੀ ਗਿਰਧਾਰੀ ਲਾਲ ਵੀ ਇਸੇ ਸਾਲ ਰਿਲੀਜ਼ ਹੋਈ।[3]2022 ਵਿੱਚ ਨੀਰੂ ਬਾਜਵਾ ਪੰਜ ਫ਼ਿਲਮਾਂ ਵਿੱਚ ਨਜ਼ਰ ਆਈ। ਇਹ ਫ਼ਿਲਮਾਂ ਹਨ: ਕੋਕਾ, ਬਿਊਟੀਫੁੱਲ ਬਿੱਲੋ, ਸਨੋ ਮੈਨ, ਮਾਂ ਦਾ ਲਾਡਲਾ ਅਤੇ ਲੌਂਗ ਲਾਚੀ 2। 2023 ‘ਚ ਨੀਰੂ ਬਾਜਵਾ ਦੁਆਰਾ ਨਿਰਮਤ ਫ਼ਿਲਮ ਕਲੀ ਜੋਟਾ ਨੇ ਕਮਾਈ ਪੱਖੋਂ ਨਵੇਂ ਰਿਕਾਰਡ ਬਣਾਏ।ਇਸ ਫ਼ਿਲਮ ਵਿੱਚ ਨੀਰੂ ਬਾਜਵਾ ਤੇ ਗਾਇਕ ਸਤਿੰਦਰ ਸਰਤਾਜ ਦੀ ਜੋੜੀ ਪਹਿਲੀ ਵਾਰ ਪਰਦੇ ‘ਤੇ ਨਜ਼ਰ ਆਈ। ਚੱਲ ਜਿੰਦੀਏ ਤੇ ਬੂਹੇ ਬਾਰੀਆਂ ਫ਼ਿਲਮਾਂ ਵੀ 2023 ‘ਚ ਹੀ ਆਈਆਂ।

2024 ਵਿੱਚ ਨੀਰੂ ਬਾਜਵਾ ਦੀਆਂ ਸ਼ਾਇਰ ਤੇ ‘ਜੱਟ ਤੇ ਜੂਲੀਅਟ 3’ ਫ਼ਿਲਮਾਂ ਰਿਲੀਜ਼ ਹੋਈਆਂ। ਸਤਿੰਦਰ ਸਰਤਾਜ ਨਾਲ ਆਈ ਫ਼ਿਲਮ ਸ਼ਾਇਰ ਕਮਾਈ ਪੱਖੋਂ ਬੇਹੱਦ ਸਫਲ ਰਹੀ। ਦਿਲਜੀਤ ਦੁਸਾਂਝ ਅਭਿਨੀਤ ਜੱਟ ਤੇ ਜੱਟ ਜੂਲੀਅਟ 3 ਪੰਜਾਬੀ ਫ਼ਿਲਮਾਂ ਦੇ ਇਤਿਹਾਸ ‘ਚ ਨਵੇਂ ਮੀਲ ਪੱਥਰ ਸਥਾਪਿਤ ਕਰਦਿਆਂ “100 ਕਰੋੜ ਕਲੱਬ” ‘ਚ ਸ਼ਾਮਲ ਹੋਈ।

ਭਾਰਤੀ ਟੈਲੀਵਿਜ਼ਨ

[ਸੋਧੋ]

ਇਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਭਾਰਤੀ ਸੋਪ ਓਪੇਰਾ ਰਾਹੀਂ 2003 ਵਿੱਚ ਹਰੀ ਮਿਰਚੀ ਲਾਲ ਮਿਰਚੀ ਡੀ.ਡੀ ਵਨ ਤੋਂ ਕੀਤੀ।

ਮਿਊਜ਼ਿਕ ਵੀਡਿਓ

[ਸੋਧੋ]

2003 ਵਿੱਚ ਇਹ ਪਹਿਲੀ ਵਾਰ ਪੰਜਾਬੀ ਗੀਤਾਂ ਦੀ ਵੀਡਿਓ ਵਿੱਚ ਕਮਲ ਹੀਰ ਦੇ ਗ਼ੀਤ 'ਕੈਂਠੇ ਵਾਲਾ' ਰਾਹੀਂ ਇੰਡਸਟਰੀ 'ਚ ਆਈ। ਇਸ ਤੋਂ ਬਾਅਦ ਇਸ ਨੇ ਹੋਰ ਬਹੁਤ ਸਾਰੇ ਕਲਾਕਾਰਾਂ ਦੇ ਗੀਤਾਂ ਦੀਆਂ ਵੀਡਿਓਜ਼ ਵਿੱਚ ਕੰਮ ਕੀਤਾ, ਜਿਸ 'ਚ ਸ਼ਲਿੰਦਰ ਪ੍ਰਦੇਸੀ ਦਾ 'ਹੇ ਸੋਹਣੀਏ' ਵੀ ਸ਼ਾਮਿਲ ਹੈ।

ਨਿੱਜੀ ਜੀਵਨ

[ਸੋਧੋ]

ਅਭਿਨੇਤਾ ਅਮਿਤ ਸਾਧ ਨਾਲ ਉਹ ਲੰਬੇ ਸਮੇਂ ਤੱਕ ਸੰਬੰਧ ਵਿੱਚ ਰਹੀ ਸੀ, ਜਿਸ ਨਾਲ ਉਸ ਨੇ ਮਸ਼ਹੂਰ ਕਪਲ ਡਾਂਸ ਸ਼ੋਅ "ਨੱਚ ਬਲੀਏ" ਵਿੱਚ ਵੀ ਹਿੱਸਾ ਲਿਆ।

ਬਾਜਵਾ ਨੇ 2015 ਵਿੱਚ ਹੈਰੀ ਜਵੰਧਾ ਨਾਲ ਵਿਆਹ ਕਰਵਾ ਲਿਆ ਸੀ।[4] ਇਸ ਜੋੜੀ ਦਾ ਆਪਣਾ ਪਹਿਲਾ ਬੱਚਾ ਅਗਸਤ 2015 ਵਿੱਚ ਹੋਇਆ ਸੀ।[5] ਬਾਜਵਾ ਨੇ ਜਨਵਰੀ 2020 ਵਿੱਚ ਦੋ ਜੁੜਵਾਂ ਬੱਚੀਆਂ ਨੂੰ ਜਨਮ ਦਿੱਤਾ।.[6]ਨੀਰੂ ਬਾਜਵਾ ਦੇ ਤਿੰਨ ਧੀਆਂ ਅਨਾਇਆ,ਆਲੀਆ ਤੇ ਅਕੀਰਾ ਹਨ।

ਫ਼ਿਲਮੋਗ੍ਰਾਫੀ

[ਸੋਧੋ]

ਬਤੌਰ ਅਦਾਕਾਰ

[ਸੋਧੋ]
ਸਾਲ ਫ਼ਿਲਮ ਭੂਮਿਕਾ ਭਾਸ਼ਾ
1998 ਮੈਂ ਸੋਲ੍ਹਾਂ ਬਰਸ ਕੀ ਟੀਨਾ ਹਿੰਦੀ
2003 ਬਾਲੀਵੁੱਡ ਬੌੰਡ Herself ਅੰਗ੍ਰੇਜ਼ੀ
2004 ਅਸਾਂ ਨੂੰ ਮਾਣ ਵਤਨਾਂ ਦਾ ਨੀਰੂ ਪੰਜਾਬੀ
2006 ਦਿਲ ਅਪਣਾ ਪੰਜਾਬੀ ਲਾਡੀ ਪੰਜਾਬੀ
2009 ਮੁੰਡੇ ਯੂ.ਕੇ. ਦੇ ਰੀਤ ਬਰਾੜ ਪੰਜਾਬੀ
2009 ਹੀਰ ਰਾਂਝਾ ਹੀਰ ਪੰਜਾਬੀ
2010 ਮੇਲ ਕਰਾਦੇ ਰੱਬਾ ਸੀਰਤ ਰੰਧਾਵਾ ਪੰਜਾਬੀ
ਪ੍ਰਿੰਸ ਪ੍ਰਿਆ ਹਿੰਦੀ
ਫੂਕ 2 ਆਰੁਸ਼ੀ ਹਿੰਦੀ
2011 ਜਿਨ੍ਹੇ ਮੇਰਾ ਦਿਲ ਲੁੱਟਿਆ ਨੂਰ ਬਾਜਵਾ ਪੰਜਾਬੀ
ਮਿਲੇ ਨਾ ਮਿਲੇ ਹਮ ਮਨਜੀਤ ਆਹਲੂਵਾਲੀਆ ਹਿੰਦੀ
2012 ਪਤਾ ਨੀ ਰੱਬ ਕਿਹੜਿਆਂ ਰੰਗਾਂ 'ਚ ਰਾਜੀ ਸਿਮਰਨ ਪੰਜਾਬੀ
ਜੱਟ ਐਂਡ ਜੂਲੀਅਟ ਪੂਜਾ ਪੰਜਾਬੀ
ਪਿੰਕੀ ਮੋਗੇ ਵਾਲੀ ਪਿੰਕੀ ਪੰਜਾਬੀ
ਸਾਡੀ ਲਵ ਸਟੋਰੀ ਖ਼ਾਸ ਮਹਿਮਾਨ ਭੂਮਿਕਾ(ਤਾਨੀਆ) ਪੰਜਾਬੀ
2013 ਸਪੈਸ਼ਲ ਛੱਬੀਸ ਕੈਮਿਉ ਰੋਲ ਹਿੰਦੀ
ਜੱਟ ਐਂਡ ਜੂਲੀਅਟ 2 ਪੂਜਾ ਪੰਜਾਬੀ
ਨੌਟੀ ਜੱਟਸ ਸਿੰਮੀ ਖਹਿਰਾ ਪੰਜਾਬੀ
ਆਰ.ਐਸ.ਵੀ.ਪੀ ਮਨਪ੍ਰੀਤ ਕੌਰ ਪੰਜਾਬੀ
2014 ਦਿਲ ਵਿਲ ਪਿਆਰ ਵਿਆਰ ਪ੍ਰਭਜੋਤ ਪੰਜਾਬੀ
ਆ ਗਏ ਮੁੰਡੇ ਯੂਕੇ ਦੇ ਦਿਸ਼ਾ ਢਿੱਲੋਂ ਪੰਜਾਬੀ
ਪਰੌਪਰ ਪਟੋਲਾ ਪ੍ਰੀਤੀ,ਜੀਤੀ(ਡਬਲ ਰੋਲ) ਪੰਜਾਬੀ
2015 ਸਰਦਾਰ ਜੀ ਪਿੰਕੀ ਪੰਜਾਬੀ
2016 ਚੰਨੋ ਕਮਲੀ ਯਾਰ ਦੀ ਚੰਨੋ ਪੰਜਾਬੀ
2017 ਜਿੰਦੂਆ ਇਸ਼ ਪੰਜਾਬੀ
2018 ਲੌਂਗ ਲਾਚੀ [7] ਲਾਚੀ Punjabi
ਆਟੇ ਦੀ ਚਿੜੀ ਇਲੀਜ਼ਾ ਪੰਜਾਬੀ
2019 ਊੜਾ ਐੜਾ ਮਨਜੀਤ ਪੰਜਾਬੀ
ਵੰਝਲੀ ਪੰਜਾਬੀ
2021 ਪਾਣੀ ‘ਚ ਮਧਾਣੀ ਸੋਹਣੀ ਪੰਜਾਬੀ
ਛਾਵਾ ਨੀ ਗਿਰਧਾਰੀ ਲਾਲ ਸ਼ਾਮੋ ਪੰਜਾਬੀ
2022 ਕੋਕਾ ਅਜੂਨੀ ਪੰਜਾਬੀ
ਬਿਊਟੀਫੁੱਲ ਬਿੱਲੋ ਬਿੱਲੋ ਪੰਜਾਬੀ
ਸਨੋ ਮੈਨ ਪੰਜਾਬੀ
ਮਾਂ ਦਾ ਲਾਡਲਾ ਸਹਿਜ ਪੰਜਾਬੀ
ਲੌਂਗ ਲਾਚੀ 2 ਮਰੀਅਮ ਪੰਜਾਬੀ
2023 ਕਲੀ ਜੋਟਾ ਰਾਬੀਆ ਪੰਜਾਬੀ
ਚਲ ਜਿੰਦੀਏ-ਏਸ ਜਹਾਨੋਂ ਦੂਰ ਕਿਤੇ ਅਰਸ਼ਵੀਰ ਪੰਜਾਬੀ
ਇੱਟ ਲਿਵਸ ਇਨਸਾਈਡ ਪੂਰਨਾ ਅੰਗਰੇਜ਼ੀ
ਬੂਹੇ ਬਾਰੀਆਂ ਪ੍ਰੇਮ ਕੌਰ ਪੰਜਾਬੀ
2024 ਸ਼ਾਇਰ ਸੀਰੋ ਪੰਜਾਬੀ
ਜੱਟ ਐਂਡ ਜੂਲੀਅਟ 3 ਪੂਜਾ ਪੰਜਾਬੀ

ਬਤੌਰ ਨਿਰਮਾਤਾ

[ਸੋਧੋ]
ਸਾਲ ਫ਼ਿਲਮ
2017 ਸਰਗੀ
2023 ਕਲੀ ਜੋਟਾ
2023 ਸ਼ਾਇਰ

ਟੈਲੀਵਿਜ਼ਨ

[ਸੋਧੋ]
ਸਾਲ ਸੀਰੀਜ਼ ਭੂਮਿਕਾ ਸਰੋਤ
2003 ਅਸਤਿਤਵ...ਏਕ ਪ੍ਰੇਮ ਕਹਾਣੀ ਕਿਰਨ
2003-2004 ਜੀਤ ਨੰਦਿਨੀ
2004-2005 ਗਨ ਐਂਡ ਰੋਜੀਜ਼ ਦਿਵਿਆ
2005 ਹਰੀ ਮਿਰਚੀ ਲਾਲ ਮਿਰਚੀ ਰਿੰਕੂ
2006 ਨਚ ਬੱਲੀਏ 1 ਪ੍ਰਤਿਯੋਗੀ

ਹਵਾਲੇ

[ਸੋਧੋ]
  1. Ballewood. "Jatt and Juliet 2 smashes Box office". Ballewood.in. Archived from the original on 6 August 2013. Retrieved 16 August 2013.
  2. Ballewood. "Naughty Jatts – Review". Ballewood.in. Archived from the original on 5 August 2013. Retrieved 16 August 2013.
  3. "Sargi Punjabi Movie Review – Jassi Gill, Babbal Rai, Rubina Bajwa | Plot, Story". All About Movies. 24 February 2017. Archived from the original on 11 April 2018. Retrieved 22 July 2017.
  4. "Neeru Bajwa gives a kiss of love to hubby Harry Jawandha on his birthday - Times of India". The Times of India (in ਅੰਗਰੇਜ਼ੀ). 19 October 2018. Retrieved 28 June 2019.
  5. Service, Tribune News (13 February 2016). "Once in a lifetime..." Trinuneindia News Service. Archived from the original on 7 October 2018. Retrieved 5 July 2016.
  6. "Neeru Bajwa blessed with twin girls Alia and Akira - Times of India". The Times of India (in ਅੰਗਰੇਜ਼ੀ). 11 February 2020. Retrieved 6 March 2020.
  7. "Laung Laachi Movie Cast, Crew Details". DeeduKnowAll. Archived from the original on 8 March 2018. Retrieved 8 March 2018.

ਬਾਹਰੀ ਲਿੰਕ

[ਸੋਧੋ]