(Translated by https://www.hiragana.jp/)
ਮਲਾਨਾ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਮਲਾਨਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਮਲਾਨਾ
ਪਿੰਡ
ਪ੍ਰਦੇਸ਼ਹਿਮਾਚਲ ਪ੍ਰਦੇਸ਼
ਭਾਸ਼ਾਵਾਂ
ਸਮਾਂ ਖੇਤਰਯੂਟੀਸੀ+5:30 (IST)

ਮਲਾਨਾ ਹਿਮਾਚਲ ਪ੍ਰਦੇਸ਼ 'ਚ ਸਥਿਤ ਇੱਕ ਭਾਰਤੀ ਪਿੰਡ ਹੈ। ਕੁੱਲੂ ਘਾਟੀ ਦੇ ਉੱਤਰੀ-ਪੂਰਬ ਦਿਸ਼ਾ 'ਚ ਮਲਾਨਾ ਨਾਲੇ ਦਾ ਇਹ ਪਿੰਡ ਬਾਕੀ ਦੁਨਿਆ ਤੋਂ ਨਿੱਖੜਿਆ ਹੋਇਆ ਹੈ। ਚੰਦ੍ਰਾਖਾਨੀ ਅਤੇ ਦੇਓਟਿੱਬਾ ਜਿਹੀਆਂ ਗੌਰਵਸ਼ਾਲੀ ਚੋਟੀਆਂ ਇਸ ਪਿੰਡ ਉੱਤੇ ਆਪਣਾ ਪਰਛਾਵਾਂ ਪਾਉਂਦੀਆਂ ਹਨ। ਇਹ ਸਮੁੰਦਰ ਤਲ ਤੋ 3029 ਮੀਟਰ ਦੀ ਉਚਾਈ ਤੇ ਸਥਿਤ ਹੈ। ਆਧੁਨਿਕ ਸਭਿਅਤਾ ਦੇ ਪ੍ਰਭਾਅ ਤੋਂ ਦੂਰ, ਮਲਾਨਾ ਦੀ ਆਪਣੀ ਜੀਵਨ ਸ਼ੈਲੀ ਅਤੇ ਆਪਣੀ ਵੱਖ ਸਮਾਜਿਕ ਬਣਤਰ ਹੈ। ਇੱਥੇ ਦੀ ਪਰੰਪਰਾਗਤ ਬੋਲੀ ਕਾਂਸ਼ੀ ਹੈ। ਅੱਜ ਮਲਾਨਾ ਦੀ ਅਬਾਦੀ ਪਿੱਛਲੇ 40 ਸਾਲਾਂ ਦੀ ਅਬਾਦੀ ਨਾਲੋਂ ਤਿਗੁਣੀ ਹੈ।

ਇਤਿਹਾਸ

[ਸੋਧੋ]

ਲੋਕ ਕਥਾਵਾਂ ਦੀ ਮੰਨੀਏ ਤਾਂ ਮਲਾਨਾ ਨੂੰ ਜਮਲੂ ਰਿਖੀ ਨੇ ਵਸਾਇਆ ਸੀ ਅਤੇ ਇੱਥੋਂ ਦੇ ਤੌਰ ਤਰੀਕੇ ਵੀ ਬਣਾਏ ਸਨ। ਮਲਾਨਾ ਦੇ ਲੋਕੀ ਇਸਨੂੰ ਦੁਨੀਆ ਦੀਆਂ ਸਭ ਤੋਂ ਪੁਰਾਣੇ ਲੋਕਤੰਤਰ ਵਿਚੋਂ ਇੱਕ ਹੋਣ ਦਾ ਦਾਅਵਾ ਕਰਦੇ ਹਨ ਜਿਸਨੂੰ ਕਿ ਉਹਨਾਂ ਦੇ ਦੇਵਤਾ ਜਮਲੂ ਰਿਖੀ ਨੇ ਰਾਹ ਦਿਖਾਇਆ ਸੀ। ਜਮਲੂ ਰਿਖੀ ਨੂੰ ਆਰੀਆ ਦੇ ਆਉਣ ਤੋਂ ਪਹਿਲਾਂ ਦਾ ਮੰਨਿਆ ਜਾਂਦਾ ਹੈ।[ਹਵਾਲਾ ਲੋੜੀਂਦਾ]

ਬਾਹਰੀ ਕੜੀਆਂ

[ਸੋਧੋ]

ਹਵਾਲੇ

[ਸੋਧੋ]