(Translated by https://www.hiragana.jp/)
ਸਵਾਤੀ ਤਾਰਾ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਸਵਾਤੀ ਤਾਰਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸੂਰਜ ਦੀ ਤੁਲਣਾ ਵਿੱਚ ਸਵਾਤੀ ਦਾ ਵਿਆਸ ਲੱਗਭੱਗ ੨੫ ਗੁਣਾ ਹੈ

ਸਵਾਤੀ ਜਾਂ ਆਰਕਟਿਉਰਸ (ਅੰਗ੍ਰੇਜ਼ੀ ਭਾਸ਼ਾ: Arcturus) ਗਵਾਲਾ ਤਾਰਾਮੰਡਲ ਵਿੱਚ ਸਥਿਤ ਇੱਕ ਨਾਰੰਗੀ ਰੰਗ ਦਾ ਦਾਨਵ ਤਾਰਾ ਹੈ। ਇਸਦਾ ਬਾਇਰ ਨਾਮ ਅਲਫਾ ਬੋਓਟੀਸ (αあるふぁ Boötis) ਹੈ। ਇਹ ਅਕਾਸ਼ ਦਾ ਤੀਜਾ ਸਭ ਤੋਂ ਰੋਸ਼ਨ ਤਾਰਾ ਹੈ। ਇਸਦਾ ਸਾਪੇਖ ਕਾਂਤੀਮਾਨ (ਚਮਕ) - 0.04 ਮੈਗਨਿਟਿਊਡ ਹੈ। ਸਵਾਤੀ ਧਰਤੀ ਤੋਂ 36.7 ਪ੍ਰਕਾਸ਼-ਸਾਲ ਦੀ ਦੂਰੀ ਉੱਤੇ ਹੈ ਅਤੇ ਸਾਡੇ ਸੂਰਜ ਤੋਂ 25.7 ਗੁਣਾ ਇਹਦਾ ਵਿਆਸ (ਡਾਇਆਮੀਟਰ) ਹੈ। ਇਸਦਾ ਸਤਹੀ ਤਾਪਮਾਨ 4,300 ਕੈਲਵਿਨ ਅਨੁਮਾਨਿਤ ਕੀਤਾ ਜਾਂਦਾ ਹੈ। ਸਵਾਤੀ ਦੇ ਅਧਿਅਨ ਤੋਂ ਇਹ ਸ਼ੰਕਾ ਪੈਦਾ ਹੋ ਗਿਆ ਹੈ ਕਿ ਇਹ ਦੋਤਾਰੇ ਤਾਂ ਨਹੀਂ। ਇਸ ਵਿੱਚ ਇਸਦਾ ਸਾਥੀ ਤਾਰਾ ਇਸ ਤੋਂ 20 ਗੁਣਾ ਘੱਟ ਚਮਕ ਵਾਲਾ ਲੱਗਦਾ ਹੈ। ਲੇਕਿਨ ਇਹ ਅਜੇ ਪੂਰੀ ਤਰ੍ਹਾਂ ਪ੍ਰਮਾਣਿਤ ਨਹੀਂ ਹੋਇਆ।