(Translated by https://www.hiragana.jp/)
Mr. Rabindra Narayan MD of PTC Network, explains the concept behind PTC Box Office Digital Film Festival Awards | PTC Box Office Digital Film Festival & Awards - PTC Punjabi

Digital Film Festival Awards 2022

ਪੀਟੀਸੀ ਨੈਟਵਰਕ ਦੇ ਮੈਨੇਜ਼ਿੰਗ ਡਾਇਰੈਕਟ ਰਬਿੰਦਰ ਨਾਰਾਇਣ ਨੇ ਦੱਸਿਆ ਪੀਟੀਸੀ ਅਵਾਰਡਸ ਕਰਵਾਉਣ ਦਾ ਮੁਖ ਉਦੇਸ਼,ਪੜ੍ਹੋ ਪੂਰੀ ਖ਼ਬਰ

ਪੀਟੀਸੀ ਨੈਟਵਰਕ ਦੇ ਮੈਨੇਜ਼ਿੰਗ ਡਾਇਰੈਕਟ ਰਬਿੰਦਰ ਨਾਰਾਇਣ ਨੇ ਦੱਸਿਆ ਪੀਟੀਸੀ ਅਵਾਰਡਸ ਕਰਵਾਉਣ ਦਾ ਮੁਖ ਉਦੇਸ਼,ਪੜ੍ਹੋ ਪੂਰੀ ਖ਼ਬਰ

ਪੀਟੀਸੀ ਪੰਜਾਬੀ ਵੱਲੋਂ ਪੰਜਾਬ ਮਿਊਂਸੀਪਲ ਭਵਨ, ਸੈਕਟਰ-35, ਚੰਡੀਗੜ੍ਹ ਵਿੱਚ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ (PTC Box Office Digital Film Festival & Awards 2022) ਸਮਾਰੋਹ ਜਾਰੀ ਹੈ। ਪੀਟੀਸੀ ਨੈਟਵਰਕ ਦੇ ਮੈਨੇਜ਼ਿੰਗ ਡਾਇਰੈਕਟਰ ਸ੍ਰੀ ਰਬਿੰਦਰ ਨਰਾਇਣ ਨੇ ਇਸ ਅਵਾਰਡ ਸ਼ੋਅ ਕਰਵਾਉਣ ਦਾ ਮੁਖ ਉਦੇਸ਼ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।

PTC DFFA 2022 Day 2 Live Updates: PTC Box Office Digital Film Festival Awards begin

ਇਸ ਅਵਾਰਡ ਸ਼ੋਅ ਵਿੱਚ ਦਰਸ਼ਕਾਂ ਦੇ ਰੁਬਰੂ ਹੁੰਦੇ ਹੋਏ ਸ੍ਰੀ ਰਬਿੰਦਰ ਨਰਾਇਣ ਨੇ ਇਸ ਅਵਾਰਡ ਸ਼ੋਅ ਦੇ ਮੁਖ ਉਦੇਸ਼ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਦੋ ਦਿਨਾਂ ਤੱਕ ਚੱਲਣ ਵਾਲਾ ਇਹ ਸਮਾਰੋਹ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ ਦਾ ਅਨੋਖਾ ਅਵਾਰਡ ਪ੍ਰੋਗਰਾਮ ਹੈ।

ਉਨ੍ਹਾਂ ਨੇ ਦੱਸਿਆ ਕਿ ਪੀਟੀਸੀ ਨੈਟਵਰਕ ਹਮੇਸ਼ਾਂ ਹੀ ਆਪਣੇ ਦਰਸ਼ਕਾਂ, ਪੰਜਾਬੀ ਇੰਡਸਟਰੀ ਤੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਦੇ ਲਈ ਕੰਮ ਕਰਦਾ ਹੈ। ਪੀਟੀਸੀ ਨੈਟਵਰਕ ਦੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਪੰਜਾਬੀ ਸੱਭਿਆਚਾਰ ਨਾਲ ਲੋਕਾਂ ਨੂੰ ਜੋੜ ਕੇ ਰੱਖੇ। ਇਸੇ ਲੜੀ ਵਿੱਚ ‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ (PTC Box Office Digital Film Festival & Awards 2022) ਸਮਾਰੋਹ ਕਰਵਾਇਆ ਜਾ ਰਿਹਾ ਹੈ।

PTC DFFA 2022 Day 2 Live Updates: PTC Punjabi Digital Film Festival Awards begin

‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2022’ ਦੇ ਵਿੱਚ ਖ਼ਾਸ ਤਰ੍ਹਾਂ ਦੀ ਸ਼ਾਰਟ ਫ਼ਿਲਮਜ਼ ਨੂੰ ਸ੍ਰਟੀਮ ਕੀਤਾ ਜਾਂਦਾ ਹੈ। ਇਸ ਅਵਾਰਡ ਸ਼ੋਅ ਦਾ ਮੁਖ ਮਕਸਦ ਉਹ ਕਹਾਣੀਆਂ ਜੋ ਸਮਾਜ ਵਿਖਾਉਣਾ ਬੇਹੱਦ ਜ਼ਰੂਰੀ ਹੈ ਤੇ ਜੋ ਕਹਾਣੀਆਂ ਸਾਨੂੰ ਸਮਾਜਿਕ ਕੂਰੀਤੀਆਂ ਨੂੰ ਠੀਕ ਕਰਨ ਪ੍ਰਤੀ ਜਾਗਰੂਕ ਕਰਦੀਆਂ ਹਨ, ਉਨ੍ਹਾਂ ਨੂੰ ਪੇਸ਼ ਕਰਨ ਦੇ ਸਬੰਧ ਵਿੱਚ ਹੈ।

ਉਨ੍ਹਾਂ ਕਿਹਾ ਕਿ ਪੀਟੀਸੀ ਦਾ ਇਸ ਅਵਾਰਡ ਸ਼ੋਅ ਰਾਹੀਂ ਇਹ ਵੀ ਉਪਰਾਲਾ ਰਹਿੰਦਾ ਹੈ ਕਿ ਜੋ ਕਲਾਕਾਰ ਕਿਸੇ ਨਾ ਕਿਸੇ ਕਾਰਨ ਅੱਗੇ ਨਹੀਂ ਆ ਪਾਉਂਦੇ ਪਰ ਉਨ੍ਹਾਂ ਦਾ ਕੰਮ ਬੇਹੱਦ ਚੰਗਾ ਹੈ, ਉਨ੍ਹਾਂ ਨੂੰ ਵਧੀਆ ਪਲੇਟਫਾਰਮ ਦੇਣਾ ਹੈ। ਇਸ ਨਾਲ ਉਨ੍ਹਾਂ ਦੀ ਕਲਾ ਵਿੱਚ ਹੋਰ ਨਿਖਾਰ ਹੋਵੇਗਾ ਤੇ ਸਾਡੀ ਪੰਜਾਬੀ ਇੰਡਸਟਰੀ ਨੂੰ ਨਵਾਂ ਮੁਕਾਮ ਹਾਸਲ ਹੋਵੇਗਾ।

ਹੋਰ ਪੜ੍ਹੋ : PTC DFFA 2022 : ਇਥੇ ਵੇਖੋ ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਦੇ ਜੇਤੂਆਂ ਦੀ ਪੂਰੀ ਲਿਸਟ

ਉਨ੍ਹਾਂ ਨੇ ਕਿਹਾ ਕਿ ਇਸ ਅਵਾਰਡ ਸ਼ੋਅ ਦੇ ਨਾਲ ਨਿਰਦੇਸ਼ਕਾਂ ਤੇ ਨਿਰਮਾਤਾਵਾਂ ਉੱਤੇ ਟਿਕਟਾਂ ਵੇਚਣ ਦਾ ਦਬਾਅ ਨਹੀਂ ਰਹਿੰਦਾ ਹੈ। ਉਨ੍ਹਾਂ ਨੂੰ ਥੀਏਟਰ ਨੂੰ ਲੈ ਕੇ ਜ਼ਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਪੈਂਦੀ। ਇਹ ਅਵਾਰਡ ਸ਼ੋਅ ਸਮਾਜਿਕ ਸੰਦੇਸ਼ ਦੇਣ ਵਾਲੀ ਫਿਲਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਖੂਬਸੂਰਤ ਤਰੀਕਾ ਹੈ। ਪੀਟੀਸੀ ਕਲਾਕਾਰਾਂ, ਕ੍ਰੀਏਟਰ ਤੇ ਦਰਸ਼ਕਾਂ ਵਿਚਾਲੇ ਇੱਕ ਮਾਧਿਅਮ ਦਾ ਕੰਮ ਕਰਦਾ ਹੈ।

ਸ੍ਰੀ ਰਬਿੰਦਰ ਨਰਾਇਣ ਜੀ ਨੇ ਇਸ ਅਵਾਰਡ ਸ਼ੋਅ ਵਿੱਚ ਸ਼ਾਮਲ ਹੋਏ ਕਲਾਕਾਰਾਂ, ਦਰਸ਼ਕਾਂ ਅਤੇ ਹੋਰਨਾਂ ਸਜਣਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਉਹ ਇਸ ਵਾਰ ਦਰਸ਼ਕਾਂ ਦੀ ਚੰਗੀ ਆਮਦ ਤੇ ਇਸ ਅਵਾਰਡ ਸ਼ੋਅ ਲਈ ਕਲਾਕਾਰਾਂ, ਫ਼ਿਲਮ ਨਿਰਦੇਸ਼ਕਾਂ ਤੇ ਨਿਰਮਾਤਾਵਾਂ ਦਾ ਰੁਝਾਨ ਵੇਖ ਕੇ ਬੇਹੱਦ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਨ।

 

View this post on Instagram

 

A post shared by PTC Punjabi (@ptcpunjabi)

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network