(Translated by https://www.hiragana.jp/)
ਮਾਸਾਈ ਲੋਕ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਮਾਸਾਈ ਲੋਕ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਮਾਸਾਈ ਅਫ਼ਰੀਕੀ ਦੇਸ਼ਾਂ, ਕੀਨੀਆ ਅਤੇ ਉੱਤਰੀ ਤਨਜ਼ਾਨੀਆ, ਦੇ ਜੰਗਲਾਂ ਅਤੇ ਘਾਹ ਦੇ ਮੈਦਾਨਾਂ ਵਿੱਚ ਰਹਿਣ ਵਾਲੇ ਮੂਲ ਨਿਵਾਸੀ ਹਨ। ਅਫ਼ਰੀਕੀ ਦੇਸੀ ਲੋਕਾਂ ਵਿੱਚੋਂ ਇਹ ਸਭ ਤੋਂ ਵੱਧ ਜਾਣੇ-ਪਛਾਣੇ ਲੋਕ ਹਨ। ਸੇਰੇਂਗਤੀ (Serengeti) ਨੈਸ਼ਨਲ ਪਾਰਕ ਅਤੇ ਉਸ ਦੇ ਆਲੇ-ਦੁਆਲੇ ਦੀਆਂ ਥਾਵਾਂ ਇਨ੍ਹਾਂ ਲੋਕਾਂ ਦਾ ਵੱਡਾ ਟਿਕਾਣਾ ਹੈ।

ਮਾਸਾਈ ਦੱਖਣੀ ਨੀਲ ਦਰਿਆ ਦੇ ਕੰਢਿਆਂ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਹਨ। ਇਨ੍ਹਾਂ ਦੀ ਬੋਲੀ ਮਾਸਾਈ ਵੀ ਉਸੇ ਥਾਂ ਦੀਆਂ ਬੋਲੀਆਂ ਦੀ ਨੀਲੋ-ਸਹਾਰਾ ਪਰਵਾਰ ਵਿੱਚੋਂ ਹੈ।