(Translated by https://www.hiragana.jp/)
ਰਾਗ ਗੂਜਰੀ - ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਸਮੱਗਰੀ 'ਤੇ ਜਾਓ

ਰਾਗ ਗੂਜਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਰਾਗ ਗੂਜਰੀ ਪੁਰਾਣਾ ਅਤੇ ਭਗਤੀ ਸ਼ਬਜ ਜਾਂ ਭਜਨ ਗਾਉਣ ਲਈ ਵਰਤਿਆ ਜਾਂਦਾ ਹੈ। ਰਾਗੁ ਗੂਜਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ ਪੰਜਵਾਂ ਰਾਗ ਹੈ। ਇਸ ਰਾਗ ਦੇ ਸਿਰਲੇਖ ਹੇਠ ਚਾਰ ਗੁਰੂ ਸਾਹਿਬਾਨ ਅਤੇ ਪੰਜ ਭਗਤਾਂ ਦੀਆਂ ਕੁੱਲ 194 ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 489 ਤੋਂ ਪੰਨਾ 526 ਤੱਕ, ਰਾਗੁ ਗੂਜਰੀ ਵਿੱਚ ਦਰਜ ਹਨ। ਇਸ ਰਾਗ ਦੀਆਂ 9 ਕਿਸਮਾਂ ਹਨ।[1]

  1. ਮਹਾਰਾਸਟਰਾ ਗੂਜਰੀ
  2. ਦੱਖਣੀ ਗੂਜਰੀ
  3. ਦ੍ਰਾਵਰੀ ਗੂਜਰੀ
  4. ਉੱਤਰੀ ਗੂਜਰੀ
  5. ਸੌਰਾਸ਼ਟਰਾ ਗੂਜਰੀ
  6. ਮੰਗਲ ਗੂਜਰੀ
  7. ਰਾਮਕਲੀ ਗੂਜਰੀ
  8. ਬਹੁਲਾ ਗੂਜਰੀ
  9. ਸਿਆਮ ਗੂਜਰੀ'

ਮਨੁ ਕੁੰਚਰੁ ਪੀਲਕੁ ਗੁਰੂ ਗਿਆਨੁ ਕੁੰਡਾ ਜਹ ਖਿੰਚੇ ਤਹ ਜਾਇ॥
ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ ॥ 2 ॥ ਪਉੜੀ ॥

ਗੂਜਰੀ ਰਾਗ
ਵਿਸ਼ਸ਼ਤਾ ਜਿਵੇ
ਥਾਟ ਤੋੜੀ
ਜਾਤਿ ਸਾੜਵ-ਸਾੜਵ (ਆਰੋਹ ਅਤੇ ਅਵਰੋਹ ਵਿੱਚ ਛੇ ਛੇ ਸੁਰ)
ਪ੍ਰਾਕਰਿਤੀ ਸ਼ਾਤ ਅਤੇ ਭਗਤੀ ਭਾਵ
ਸਵਰ ਰੇ, ਗਾ, ਧਾ ਕੋਮਲ, ਮਾ ਤੀਵਰ, ਬਾਕੀ ਸਾਰੇ ਸ਼ੁੱਧ ਸੁਰ ਲੱਗਦੇ ਹਨ
ਵਾਦੀ ਧਾ
ਸਮਵਾਦੀ ਗਾ (ਰੇ)
ਸਮਾ ਦਿਨ ਦਾ ਦੂਸਰਾ ਪਹਿਰ 9 ਵਜੇ ਤੋਂ 12 ਵਜੇ ਤੱਕ
ਵਰਜਿਤ ਪਾ
ਆਰੋਹੀ ਸਾ ਰੇ ਗਾ ਮਾ* ਧਾ ਨੀ ਸਾ
ਅਵਰੋਹੀ ਸਾਂ ਨੀ ਧੁ ਮਾ* ਗਾ ਰੇ ਸਾ
ਪਕੜ ਮਾ* ਧਾ ਨੀ ਧਾ, ਮਾ* ਗਾ ਰੇ ਗਾ ਰੇ ਸਾ
ਰਾਗਾਂ ਵਿੱਚ ਰਚਿਤ ਬਾਣੀ ਦਾ ਵੇਰਵਾ
ਬਾਣੀ ਰਚੇਤਾ ਦਾ ਨਾਮ ਸ਼ਬਦ
ਗੁਰੂ ਨਾਨਕ ਦੇਵ ਜੀ 7
ਗੁਰੂ ਅਮਰਦਾਸ ਜੀ 74
ਗੁਰੂ ਰਾਮਦਾਸ ਜੀ 8
ਗੁਰੂ ਅਰਜਨ ਦੇਵ ਜੀ 97
ਭਗਤ ਕਬੀਰ ਜੀ 2
ਭਗਤ ਰਵਿਦਾਸ ਜੀ 1
ਭਗਤ ਨਾਮਦੇਵ ਜੀ 20
ਭਗਤ ਜੈਦੇਵ ਜੀ 1
ਭਗਤ ਤ੍ਰਿਲੋਚਨ ਜੀ 2

ਹਵਾਲੇ[ਸੋਧੋ]