23 ਦਸੰਬਰ
ਦਿੱਖ
(੨੩ ਦਸੰਬਰ ਤੋਂ ਮੋੜਿਆ ਗਿਆ)
<< | ਦਸੰਬਰ | >> | ||||
---|---|---|---|---|---|---|
ਐਤ | ਸੋਮ | ਮੰਗਲ | ਬੁੱਧ | ਵੀਰ | ਸ਼ੁੱਕਰ | ਸ਼ਨੀ |
1 | 2 | 3 | 4 | 5 | 6 | 7 |
8 | 9 | 10 | 11 | 12 | 13 | 14 |
15 | 16 | 17 | 18 | 19 | 20 | 21 |
22 | 23 | 24 | 25 | 26 | 27 | 28 |
29 | 30 | 31 | ||||
2024 |
23 ਦਸੰਬਰ ਗ੍ਰੈਗਰੀ ਕਲੰਡਰ ਦੇ ਮੁਤਾਬਕ ਇਹ ਸਾਲ ਦਾ 357ਵਾਂ (ਲੀਪ ਸਾਲ ਵਿੱਚ 358ਵਾਂ) ਦਿਨ ਹੁੰਦਾ ਹੈ। ਇਸ ਦਿਨ ਤੋਂ ਸਾਲ ਦੇ 8 ਦਿਨ ਬਾਕੀ ਹਨ।
ਵਾਕਿਆ
[ਸੋਧੋ]- 1912 – ਬ੍ਰਿਟਿਸ਼ ਇੰਡੀਆ ਦੇ ਵਾਇਸਰਾਏ ਲਾਰਡ ਹਾਰਡਿੰਗ ਨੂੰ, ਚਾਂਦਨੀ ਚੌਕ ਦਿੱਲੀ ਦੇ ਨੇੜੇ, ਬੰਬ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਗਈ।
- 1919 – ਬਰਤਾਨੀਆ ਨੇ ਭਾਰਤ ਵਿੱਚ ਨਵਾਂ ਵਿਧਾਨ ਲਾਗੂ ਕੀਤਾ।
- 1922 – ਬੀ.ਬੀ.ਸੀ. ਰੇਡੀਉ ਤੋਂ ਰੋਜ਼ਾਨਾ ਖ਼ਬਰਾਂ ਪੜ੍ਹੀਆਂ ਜਾਣੀਆਂ ਸ਼ੁਰੂ ਹੋਈਆਂ।
- 1944 – ਜਨਰਲ ਆਈਜ਼ਨਹਾਵਰ ਨੇ ਫ਼ੌਜ ਵਿੱਚੋਂ ਭਗੌੜਾ ਹੋਣ ਵਾਲੇ ਐਡੀ ਸਲੋਵਿਕ ਨੂੰ ਗੋਲੀ ਨਾਲ ਉਡਾਉਣ ਦੀ ਸਜ਼ਾ ਉੱਤੇ ਦਸਤਖ਼ਤ ਕੀਤੇ।
- 1948 – ਦੂਜੇ ਵਿਸ਼ਵ ਯੁੱਧ ਦੌਰਾਨ ਜਾਪਾਨ ਦੇ ਪ੍ਰਾਈਮ ਮਨਿਸਟਰ ਹਿਡੈਕੌ ਟੋਜੋ ਤੇ ਉਸ ਦੇ 6 ਸਾਥੀਆਂ ਨੂੰ ਜੰਗ ਦੇ ਜੁਰਮਾਂ ਦੀ ਸਜ਼ਾ ਵਜੋਂ ਫਾਂਸੀ ਦਿਤੀ ਗਈ।
- 1995 – ਡੱਬਵਾਲੀ ਵਿੱਚ ਰਾਜੀਵ ਮੈਰਿਜ ਪੈਲੇਸ, ਜਿਥੇ ਬੱਚਿਆਂ ਦਾ ਇੱਕ ਸਾਲਾਨਾ ਸਮਾਗਮ ਹੋ ਰਿਹਾ ਸੀ, ਵਿੱਚ ਅੱਗ ਲੱਗਣ ਨਾਲ 400 ਤੋਂ 540 ਵਿੱਚਕਾਰ ਲੋਕ ਮਾਰੇ ਗਏ; ਇਨ੍ਹਾਂ ਵਿੱਚ 170 ਬੱਚੇ ਵੀ ਸਨ।
ਜਨਮ
[ਸੋਧੋ]- 1793 – ਅਫ਼ਗ਼ਾਨ ਸਰਦਾਰ ਦੋਸਤ ਮੁਹੰਮਦ ਖਾਨ ਦਾ ਜਨਮ।
- 1892 – ਪਹਿਲੀ ਸੰਸਾਰ ਜੰਗ ਦੇ ਪਹਿਲੇ ਭਾਰਤੀ ਸਿੱਖ ਪਾਇਲਟ ਹਰਦਿੱਤ ਸਿੰਘ ਮਲਕ ਦਾ ਜਨਮ।
- 1940 – ਪਾਕਿਸਤਾਨੀ ਬਿਜਨਸਮੈਨ, ਰਾਸ਼ਟਰਵਾਦੀ ਅਤੇ ਰਾਜਨੀਤੀਵੇਤਾ ਮਮਨੂਨ ਹੁਸੈਨ ਦਾ ਜਨਮ।
- 1967 – ਇਤਾਲਵੀ-ਫ਼੍ਰੈਂਚ ਮੌਡਲ ਅਤੇ ਗਾਇਕਾ ਕਾਰਲਾ ਬ੍ਰੂਨੀ ਦਾ ਜਨਮ।
- 1968 – ਪੰਜਾਬੀ ਦੇ ਕਹਾਣੀਕਾਰ ਗੁਰਮੀਤ ਕੜਿਆਲਵੀ ਦਾ ਜਨਮ।
- 1962 – ਰੋਮਾਨੀਆ-ਜਰਮਨ ਭੌਤਿਕ ਵਿਗਿਆਨੀ ਸ਼ਟੈਫ਼ਾਨ ਹੈੱਲ ਦਾ ਜਨਮ।
- 1976 – ਪਾਕਿਸਤਾਨੀ ਸੂਫ਼ੀ ਕਵਾਲ ਅਮਜਦ ਸਾਬਰੀ ਦਾ ਜਨਮ।
ਦਿਹਾਂਤ
[ਸੋਧੋ]- 1931 – ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੀ ਮੌਤ।
- 2000 – ਬਰਤਾਨਵੀ ਭਾਰਤ ਅਤੇ ਪਾਕਿਸਤਾਨ ਦੀ ਮਸ਼ਹੂਰ ਗਾਇਕਾ ਨੂਰ ਜਹਾਂ ਦਾ ਦਿਹਾਂਤ।
- 2004 – ਭਾਰਤ ਦੇ ਪ੍ਰਧਾਨ ਮੰਤਰੀ ਪੀ ਵੀ ਨਰਸਿਮਾ ਰਾਓ ਦਾ ਦਿਹਾਤ।
- 2010 – ਭਾਰਤੀ ਗੁਜਰਾਤ ਦੀ ਟਰੇਡ ਯੂਨੀਅਨ ਨੇਤਾ ਜਯਾਬੇਨ ਡੇਸਾਈ ਦਾ ਦਿਹਾਂਤ।